mere jazbaat
ਦੋਸਤੋ ਹਾਲੇ ਤੇ ਦਿਲ ਦੇ ਜਜਬਾਤ ਨੂੰ ਲਿਖਣਾ
ਪੰਜਾਬ ਦੇ ਸੱਜਰੇ ਬਣੇ ਇਤਿਹਾਸ ਨੂੰ ਲਿਖਣਾ
ਬਲਾਤਕਾਰ ਹੋਈ ਪੰਜਾਬੀਅਤ ਦੀ ਗੱਲ ਕਰਨੀ ਏ
ਤੇ ਦਾਮਿਨੀ ਵਰਗੇ ਹੋਏ ਪੰਜਾਬ ਦੇ ਹਾਲਾਤ ਨੂੰ ਲਿਖਣਾ
ਵਿਧਾਨ ਸਭਾ ਤੇ ਪਾਰਲੀਮੇਂਟ ਦੀ ਇਕ ਇਕ ਚਾਲ ਨੂੰ ਲਿਖਣਾ
ਕੈਪਟਨ ਦੀਆਂ ਗਲਤੀਆਂ ਤੇ ਮਜੀਠੀਏ ਦੀ ਗਾਲ ਨੂੰ ਲਿਖਣਾ
ਬਾਦਲ ਦੀ ਪੰਜਾਬ ਉਤੇ ਦਾਵੇਦਾਰੀ ਦੀ ਗੱਲ ਕਰਨੀ ਏ
ਵਿਕਦੀਆਂ ਤੇ ਘਟਦੀਆਂ ਜ਼ਮੀਨਾ ਵਾਲੀ ਮੁਸੀਬਤ ਹੱਲ ਕਰਨੀ ਏ
ਤਰੱਕੀ ਦੇ ਜੋ ਦਾਵੇ ਕੀਤੇ ਨੇ ਮਾਲਾਂ ਦੀਆਂ ਇਮਾਰਤਾਂ ਚੋਂ ਸਾਫ਼ ਦਿਸਦੇ ਨੇ
ਪਰ ਨਸ਼ਿਆਂ ਚ ਬਰਬਾਦ ਹੋਈ ਪਈ ਏ ਜਵਾਨੀ
ਤੇ ਦਾਵੇ ਮਾਪਿਆਂ ਦੀਆਂ ਅਖਾਂ ਚੋਂ ਖੂਨ ਬਣ ਰਿਸਦੇ ਨੇ
ਪਿੰਡ ਪਿੰਡ ਖੁਲੇ ਸ਼ਰਾਬ ਦਿਆ ਠੇਕਿਆਂ ਦੀ ਗੱਲ ਕਰਨੀ ਏ
ਹਾਲੇ ਤੇ ਉਂਗਲ ਧਰ੍ਮਾ ਦੇ ਠੇਕੇਦਾਰਾਂ ਤੇ ਵੀ ਧਰਨੀ ਏ
ਗੱਲ ਤੇ ਬਾਦਲਨਾਮਿਆਂ ਦੀ ਵੀ ਕਰਨੀ ਬਣਦੀ ਏ
ਉਜਾੜੀ ਵਿਰਾਸਤ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦੇਣੀ ਬਣਦੀ ਏ
ਗੀਤਕਾਰਾਂ ਵਲੋਂ ਜੱਟਾਂ ਨੂੰ ਬਦਮਾਸ਼ ਕਰਾਰ ਦਿਤੇ ਜਾਣ ਤੇ
ਅਦਾਲਤ ਦੀ ਚੋਣ ਤੇ ਮਾਨਹਾਨੀ ਦੇ ਦਾਵੇ ਦੀ ਰਾਸ਼ੀ ਵੀ ਤੈ ਕਰਨੀ ਏ
ਕੁੜੀਆਂ ਤੇ ਮੁੰਡਿਆਂ ਨੂੰ ਜਿਨਾ ਦੋ ਜਾਤਾਂ ਬਣਾ ਕੇ ਵੰਡ ਦਿਤਾ
ਭਗਤ, ਸਰਾਭੇ ਦੀ ਕਿਤਾਬ ਵੀ ਉਹਨਾ ਲਈ ਪੜਨੀ ਏ
ਇਸ਼ਕ਼ ਦਾ ਮਤਲਬ ਮਜੂਦਾ ਸਾਹਿਤਕਾਰਾਂ ਦੇ ਪੱਲੇ ਪਾਓਣਾ ਬਾਕੀ ਏ
ਪਿਆਰ ਤੇ ਬਲਾਤਕਾਰ ਵਿਚਲਾ ਇਹਨਾ ਨੂੰ ਫ਼ਰਕ ਸਮਝਾਣਾ ਬਾਕੀ ਏ
ਹਾਲੇ ਤੇ ਮੈਂ ਸਚ ਦੀ ਮੋਜ਼ਾਲਿਸਾ ਵਰਗੀ ਤਸਵੀਰ ਬਨਾਣੀ ਏ
ਜੋ ਝੂਠ ਚ ਜਿਓੰਦੇ ਪੰਜਾਬੀਆਂ ਦੇ ਘਰ ਘਰ ਪਾਚਾਨੀ ਏ
ਫਿਰ ਦੇਖਣਾ ਭਗਤ, ਸਰਾਭੇ, ਗੁਰੂ ਗੋਬਿੰਦ, ਬਾਬਾ ਦੀਪ ਸਿੰਘ ਤੇ
ਜਰਨੈਲ ਨਲੂਏ ਦੇ ਵਾਰਿਸ ਕਿਨੇ ਮੁਸਕਰਾਂਦੇ ਨੇ
ਦੇਖਣਾ ਫਿਰ ਬਰਾੜਾ ਚੁਕਦੇ ਨੇ ਅਣਖ ਨਾਲ ਸਿਰ ਜਾਂ ਸ਼ਰਮ ਨਾਲ ਝੁਕਾਂਦੇ ਨੇ.
ਜੱਸ ਬਰਾੜ ਰਾਜ